ਪੰਜਾਬ ਤੇ ਹਰਿਆਣਾ ਦੇ ਵਕੀਲਾਂ ਨੇ ਅਦਾਲਤਾਂ ਖੋਲ੍ਹਣ ਦੀ ਕੀਤੀ ਮੰਗ - Punjab and Haryana lawyers demand reopening of courts
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਵੱਲੋਂ ਕਰਵਾਏ ਗਏ ਵਕੀਲਾਂ ਦੇ ਆਨਲਾਈਨ ਸਰਵੇ ਵਿੱਚ ਵਕੀਲਾਂ ਨੇ ਆਪਣੀ ਰਾਏ ਰੱਖੀ ਹੈ। ਵਕੀਲਾਂ ਨੇ ਇਸ ਸਰਵੇ 'ਚ ਹਾਈ ਕੋਰਟ ਸਮੇਤ ਸਾਰੀਆਂ ਅਦਾਲਤਾਂ ਨੂੰ ਖੋਲ੍ਹਣ 'ਤੇ ਆਪਣੀ ਸਹਿਤਮੀ ਦਿੱਤੀ ਹੈ। ਕੁੱਲ 28261 ਵਕੀਲਾਂ ਵਿੱਚੋਂ 21179 ਨੇ ਅਦਾਲਤਾਂ ਨੂੰ ਫੀਜੀਕਲ ਪੇਸ਼ੀ ਬਾਰੇ ਆਪਣੀ ਸਹਿਮਤੀ ਦਿੱਤੀ ਹੈ ਅਤੇ 7082 ਨੇ ਆਪਣੀ ਅਸਹਿਮਤੀ ਜਤਾਈ ਹੈ। ਇਸੇ ਤਰ੍ਹਾਂ ਹੀ 22061 ਵਕੀਲਾਂ ਨੇ ਬਾਰ ਕੌਂਸਲ ਤੇ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਕਰਵਾਉਣ ਲਈ ਸਹਿਤਮੀ ਦਿੱਤੀ ਹੈ ਅਤੇ 6200 ਵਕੀਲਾਂ ਨੇ ਅਸਹਿਮਤੀ ਜਤਾਈ ਹੈ।