ਪੀਯੂ ਦੇ ਹੋਸਟਲ ਨੰਬਰ ਤਿੰਨ ਚ ਹੋਈ ਲੜਾਈ, ਏਬੀਵੀਪੀ ਅਤੇ ਐਸਐਫਐਸ ਆਹਮੋਂ ਸਾਹਮਣੇ - pu chandigarh news
ਬੀਤੀ ਰਾਤ ਪੰਜਾਬ ਯੂਨੀਵਰਸਿਟੀ ਸਥਿਤ ਮੁੰਡਿਆਂ ਦੇ ਹੋਸਟਲ ਨੰਬਰ 3 ਵਿੱਚ ਕੈਮਿਕਲ ਵਿਭਾਗ ਦੇ ਵਿਦਿਆਰਥੀ ਨਾਲ ਕੁੱਟਮਾਰ ਨੂੰ ਲੈਕੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਏਬੀਵੀਪੀ ਦੀ ਸੈਕੇਟਰੀ ਪ੍ਰਿਆ ਸ਼ਰਮਾ ਨੇ ਦੱਸਿਆ ਕਿ ਲੜਾਈ ਕਿਸੇ ਦੀ ਆਪਸੀ ਰੰਜਿਸ਼ ਕਾਰਨ ਹੋਈ, ਪਰ ਇਹ ਜੋ ਕੁਝ ਹੋਇਆ ਬਹੁਤ ਗ਼ਲਤ ਹੈ। ਕਿਉਂਕਿ ਘਟਨਾ ਨੂੰ ਇਸ ਤਰ੍ਹਾਂ ਫਰਮਾਇਆ ਗਿਆ ਕਿ ਏਬੀਵੀਪੀ ਤੇ ਐਸਐਫਐਸ ਵਿਚਾਲੇ ਲੜਾਈ ਹੋਈ ਹੈ। ਜਾਣਬੁਝ ਕੇ ਏਬੀਵੀਪੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ।