ਸਮਾਜਿਕ ਜਥੇਬੰਦੀਆਂ ਨੇ ਕੱਢਿਆ ਹਾਥਰਸ ਕਾਂਡ ਨੂੰ ਲੈ ਕੇ ਰੋਸ ਮਾਰਚ - Hathras
ਬਠਿੰਡਾ: ਹਾਥਰਸ ਕਾਂਡ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿੱਚ ਪੀੜਤਾ ਲਈ ਇਨਸਾਫ ਦੀ ਮੰਗ ਲਈ ਲੋਕ ਸੜਕਾਂ 'ਤੇ ਉੱਤਰ ਰਹੇ ਹਨ, ਉੱਥੇ ਹੀ ਕਈ ਸਮਾਜਿਕ ਜਥੇਬੰਦੀਆਂ ਵੀ ਇਸ ਦਾ ਵਿਰੋਧ ਕਰ ਰਹੀਆਂ ਹਨ। ਉੱਥੇ ਹੀ ਬਠਿੰਡਾ ਦੇ ਵਿੱਚ 11 ਸਮਾਜਿਕ ਜੱਥੇਬੰਦੀਆਂ ਵੱਲੋਂ ਹਾਥਰਸ ਕਾਂਡ ਦੀ ਸ਼ਿਕਾਰ ਕੁੜੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪ੍ਰਦਰਸ਼ਨ ਕੀਤਾ ਗਿਆ।