ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਰਾਜਨੀਤਕ ਵਿਗਿਆਪਨ ਲੱਗਣ ਕਾਰਨ ਰੋਸ
ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਰਾਜਨੀਤਕ ਅਤੇ ਸਰਕਾਰੀ ਵਿਗਿਆਪਨ ਚੱਲਣ 'ਤੇ ਸ਼ਰਧਾਲੂਆਂ ਨੇ ਨਾਰਾਜ਼ਗੀ ਜਤਾਈ ਹੈ। ਸਿੱਖ ਜਥੇਬੰਦੀਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਵਿਰਾਸਤੀ ਮਾਰਗ ਤੋਂ ਚੱਲ ਕੇ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਂਦੇ ਹਨ। ਪਰ ਵਿਰਾਸਤੀ ਲੱਗੀ ਸਕਰੀਨ 'ਤੇ ਸਾਰਾ ਦਿਨ ਰਾਜਨੀਤੀ ਵਿਗਿਆਪਨ ਦੇਖ ਸਾਰਿਆਂ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ। ਹਾਲਾਂਕਿ ਇਸ ਦਾ ਵਿਰੋਧ ਤਾਂ ਐਸਜੀਪੀਸੀ ਨੂੰ ਕਰਨਾ ਚਾਹੀਦਾ ਹੈ। ਉਥੇ ਸਾਰਾ ਦਿਨ ਗੁਰਬਾਣੀ ਦਾ ਪ੍ਰਸਾਰਨ ਹੋਣਾ ਚਾਹੀਦਾ ਹੈ ਤਾਂ ਕਿ ਸ਼ਰਧਾਲੂਆਂ ਨੂੰ ਸਿੱਖ ਦੀ ਭਾਵਨਾ ਦਾ ਪਤਾ ਲੱਗ ਸਕੇ। ਉਹਨਾਂ ਕਿਹਾ ਕਿ ਸਿੱਖ ਇਤਿਹਾਸ ਦਰਸਾਇਆ ਜਾਣਾ ਚਾਹੀਦਾ। ਜਿਵੇਂ ਮੌਜੂਦਾ ਦਿਨ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਚੱਲ ਰਹੇ ਹਨ ਉਨ੍ਹਾਂ ਦੀ ਸ਼ਹਾਦਤ ਦਾ ਇਤਿਹਾਸ ਦੱਸਿਆ।