ਮਾਨਸਾ ਦੇ ਆੜਤੀਆਂ ਅਤੇ ਵਪਾਰੀਆਂ ਵੱਲੋਂ ਕੇਂਦਰ ਸਰਕਾਰ ਦੀ ਅਰਥੀ ਫੂਕ ਕੀਤਾ ਗਿਆ ਪ੍ਰਦਰਸ਼ਨ - FARM ACT 2020
ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਚੱਲ ਰਿਹਾ ਸੰਘਰਸ਼ ਦਿਨੋ-ਦਿਨ ਤੇਜ਼ ਰਫ਼ਤਾਰ ਫੜਦਾ ਜਾ ਰਿਹਾ ਹੈ। ਹਰੇਕ ਵਰਗ ਕਿਸਾਨਾਂ ਦੇ ਨਾਲ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਪੰਜਾਬ ਦੇ ਕੁੱਝ ਆੜਤੀਆਂ ਅਤੇ ਵਪਾਰੀਆਂ ਤੇ ਛਾਪੇਮਾਰੀ ਕਰਨ ਨੂੰ ਲੈ ਕੇ ਰੋਸ ਪ੍ਰਗਟ ਕਰਦੇ ਹੋਏ ਆੜਤੀਆਂ ਅਤੇ ਵਪਾਰੀਆਂ ਵੱਲੋਂ ਕੇਂਦਰ ਸਰਕਾਰ ਦੀ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆੜਤੀਆਂ ਛਾਪੇਮਾਰੀ ਤੋਂ ਨਹੀਂ ਡਰਦਾ ਹੈ, ਉਹ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਇਸ ਲਈ ਜਿਹੜੀ ਵੀ ਕੁਰਬਾਨੀ ਦੇਣੀ ਪਵੇ ਉਹ ਦੇਣ ਲਈ ਤਿਆਰ ਹਨ। ਕੇਂਦਰ ਸਰਕਾਰ ਜੱਦ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਦੀਂ ਹੈ ਉੱਦੋ ਤੱਕ ਇਹ ਸੰਘਰਸ਼ ਜਾਰੀ ਰਹੇਗਾ।