ਬਿੱਲ ਪਾਸ ਕਰਕੇ ਪੰਜਾਬ ਨੇ ਦਿੱਤਾ ਇਕਜੁੱਟਤਾ ਦਾ ਸਬੂਤ: ਸੰਧਵਾਂ - Punjab Vidhan SabhaAgricultural laws
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ 4 ਬਿੱਲ ਪਾਸ ਹੋ ਗਏ ਹਨ। ਇਨ੍ਹਾਂ ਬਿੱਲਾਂ ਦੇ ਪਾਸ ਦਾ ਸਮਰਥਨ ਵਿਰੋਧੀ ਧਿਰ ਨੇ ਵੀ ਕੀਤਾ ਹੈ। ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਨੇ ਬਹੁਤ ਇਕਜੁੱਟਤਾ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਇਨ੍ਹਾਂ ਕਾਨੂੰਨਾਂ ਨੂੰ ਹੋਰ ਵਧੀਆਂ ਬਣਾਇਆ ਜਾ ਸਕਦਾ ਸੀ।