ਪ੍ਰਾਈਵੇਟ ਸਕੂਲ ਫੀਸ ਮਾਮਲੇ ਦੀ ਸੁਣਵਾਈ ਮੁਲਤਵੀ, ਮਾਪਿਆਂ ਨੂੰ ਮਿਲੀ ਰਾਹਤ - ਪ੍ਰਾਈਵੇਟ ਸਕੂਲ ਫੀਸ ਮਾਮਲੇ ਦੀ ਸੁਣਵਾਈ ਮੁਲਤਵੀ
ਚੰਡੀਗੜ੍ਹ: ਪ੍ਰਾਈਵੇਟ ਸਕੂਲ ਫੀਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਜਿਸ ਕਾਰਨ ਮਾਪਿਆਂ ਨੂੰ ਰਾਹਤ ਮਿਲ ਗਈ ਹੈ। ਦੱਸ ਦਈਏ ਕਿ ਪ੍ਰਾਈਵੇਟ ਸਕੂਲਾਂ ਦੀ ਸੰਸਥਾ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਵੱਲੋਂ ਪ੍ਰਸਤਾਵ ਵਿੱਚ ਕਿਹਾ ਗਿਆ ਸੀ ਕਿ ਫੀਸ ਨਾ ਦੇਣ ਵਾਲੇ ਬੱਚਿਆਂ ਦਾ ਨਾਂਅ ਸਕੂਲ ਤੋਂ ਕੱਟਣ ਦੀ ਛੂਟ ਦਿੱਤੀ ਜਾਵੇ। ਸਕੂਲਾਂ ਦੀ ਮਾਪਿਆਂ ਦੇ ਨਾਲ ਹਮਦਰਦੀ ਹੈ ਤੇ ਜਿਹੜੇ ਮਾਪੇ ਫੀਸ ਜਮ੍ਹਾ ਨਹੀਂ ਕਰਵਾ ਸਕਦੇ ਉਹ ਇਸ ਸਬੰਧ ਵਿੱਚ ਅਰਜ਼ੀ ਦੇ ਸਕਦੇ ਹਨ ਅਤੇ ਸਕੂਲ ਉਸ ਦੇ ਆਧਾਰ 'ਤੇ ਫੈਸਲਾ ਕਰੇਗਾ ਕਿ ਕਿੰਨੀ ਛੂਟ ਦਿੱਤੀ ਜਾਣੀ ਚਾਹੀਦੀ ਹੈ। ਹਰ ਮਹੀਨੇ ਦੀ 15 ਤਾਰੀਕ ਤੱਕ ਫੀਸ ਜਮ੍ਹਾ ਨਹੀਂ ਹੋਈ ਤਾਂ ਸਕੂਲ ਸਬੰਧਿਤ ਵਿਦਿਆਰਥੀ ਦਾ ਨਾਂਅ ਕੱਟ ਦੇਵੇਗਾ।