ਹੁਸ਼ਿਆਰਪੁਰ ’ਚ ਨਿਜੀ ਐਂਬੂਲੈਂਸਾਂ ਨੂੰ ਨਹੀਂ ਮਿਲ ਰਹੀ ਆਕਸੀਜਨ, ਸੌਂਪੀਆ ਮੰਗ ਪੱਤਰ - getting oxygen
ਹੁਸ਼ਿਆਰਪੁਰ: ਕੋਰੋਨਾ ਮਹਾਂਮਾਰੀ ਦੇ ਦੂਸਰੇ ਚਰਨ ਨਾਲ ਜਿੱਥੇ ਪੂਰੇ ਦੇਸ਼ ’ਚ ਹਾਹਾਕਾਰ ਮਚੀ ਹੋਈ ਹੈ ਉੱਥੇ ਹੀ ਗੱਲ ਕੀਤੀ ਜਾਵੇ ਆਕਸੀਜਨ ਦੀ ਤਾਂ ਪੂਰੇ ਭਾਰਤ ਵਿੱਚ ਆਕਸੀਜਨ ਦੀ ਕਮੀ ਆ ਰਹੀ ਹੈ। ਆਕਸੀਜਨ ਦੀ ਕਮੀ ਨੂੰ ਲੈ ਕੇ ਹੁਸ਼ਿਆਰਪੁਰ ’ਚ ਵੀ ਪ੍ਰਾਈਵੇਟ ਐਂਬੂਲੈਂਸਾਂ ਵਾਲਿਆਂ ਨੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਸੌਂਪਿਆ ਤੇ ਆਕਸੀਜਨ ਦੀ ਮੰਗ ਕੀਤੀ। ਇਸ ਮੌਕੇ ਐਂਬੂਲੈਂਸ ਮਾਲਕ ਨੇ ਕਿਹਾ ਕਿ ਸਾਨੂੰ ਆਕਸੀਜਨ ਨਹੀਂ ਮਿਲ ਰਹੀ ਜਿਸ ਕਾਰਨ ਮਰੀਜਾ ਨੂੰ ਲੈ ਕੇ ਜਾਣ ’ਚ ਦਿੱਕਤ ਆ ਰਹੀ ਹੈ। ਉਥੇ ਹੀ ਵਿਧਾਇਕ ਨੇ ਮੰਗ ਪੱਤਰ ਲੈਣ ਤੋਂ ਬਾਅਦ ਭਰੋਸਾ ਦਵਾਇਆ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਆਕਸੀਜਨ ਦੀ ਸਪਲਾਈ ਕਰ ਦਿੱਤੀ ਜਾਵੇਗੀ।