ਭਾਰਤੀ ਜਨਤਾ ਪਾਰਟੀ ਦੇ ਆਗੂ ਸਤਪਾਲ ਜੈਨ ਨੇ ਕੀਤੀ ਮੋਮਬੱਤੀ ਜਗਾਉਣ ਦੀ ਅਪੀਲ - ਚੰਡੀਗੜ੍ਹ ਕੋਰੋਨਾ ਵਾਇਰਸ
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਤੱਕ ਆਪਣੇ ਘਰ ਦੀਆਂ ਲਾਈਟਾਂ ਬੰਦ ਕਰਕੇ ਮੋਮਬੱਤੀਆਂ, ਦੀਵੇ ਜਾਂ ਫਿਰ ਮੋਬਾਈਲ ਦੀ ਰੌਸ਼ਨੀ ਜਗਾਉਣ ਲਈ ਕਿਹਾ ਸੀ। ਇਸ ਨੂੰ ਲੈ ਕੇ ਹੁਣ ਭਾਰਤੀ ਜਨਤਾ ਪਾਰਟੀ ਦੇ ਆਗੂ ਸਤਪਾਲ ਜੈਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਅੱਜ ਮੋਮਬੱਤੀਆਂ, ਦੀਵੇ ਜਰੂਰ ਜਗਾਉਣ ਅਤੇ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਆਪਣਾ ਸਹਿਯੋਗ ਪਾਉਣ।