ਪਠਾਨਕੋਟ: ਪਹਿਲੇ ਨੰਬਰ 'ਤੇ ਆਉਣ ਲਈ ਸਰਕਾਰੀ ਹਸਪਤਾਲ ਦੀ ਤਿਆਰੀ - pathankot news
ਕਾਇਆ ਕਲਪ ਯੋਜਨਾ ਤਹਿਤ ਪੰਜਾਬ ਭਰ ਵਿੱਚ ਸਿਹਤ ਸੁਵਿਧਾਵਾਂ ਦੀ ਜਾਂਚ ਕਰ ਰਹੇ ਕੇਂਦਰ ਦੀ ਟੀਮ ਪਠਾਨਕੋਟ ਹਸਪਤਾਲ ਵਿੱਚ ਨਿਰੀਖਣ ਦੇ ਲਈ ਪਹੁੰਚ ਰਹੀ ਹੈ ਤੇ ਦੋ ਵਾਰ ਵਧੀਆ ਸਿਹਤ ਸੁਵਿਧਾਵਾਂ ਦੇਣ ਦੇ ਕਾਰਨ ਪੰਜਾਬ ਵਿੱਚ ਪਹਿਲੇ ਨੰਬਰ 'ਤੇ ਰਹਿ ਚੁੱਕਿਆ ਹੈ। ਇਸ ਵਾਰ ਫਿਰ ਸਿਵਲ ਪ੍ਰਸ਼ਾਸਨ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਕਾਇਆ ਕਲਪ ਯੋਜਨਾ ਦੇ ਤਹਿਤ ਦੋ ਵਾਰ ਪਹਿਲੇ ਨੰਬਰ 'ਤੇ ਰਹਿ ਚੁੱਕਿਆ ਹੈ ਤੇ ਇਸ ਵਾਰ ਵੀ ਉਨ੍ਹਾਂ ਵੱਲੋਂ ਪੂਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ।