ਤੇਜ਼ ਬਰਸਾਤ ਕਾਰਨ ਅੰਮ੍ਰਿਤਸਰ 'ਚ ਡਿੱਗਿਆ ਗ਼ਰੀਬ ਦਾ ਆਸ਼ਿਆਨਾ - Poor home collapsed in Amritsar
ਅੰਮ੍ਰਿਤਸਰ: ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ 'ਚ ਲਗਾਤਾਰ ਪੈ ਰਹੀ ਹੈ, ਬਾਰਿਸ਼ ਕਾਰਨ ਅੰਮ੍ਰਿਤਸਰ ਦੇ ਮਕਬੂਲਪੁਰਾ ਅਧੀਨ ਆਉਂਦੇ ਇਲਾਕੇ ਜਵਾਹਰ ਨਗਰ ਵਿੱਚ ਇੱਕ ਵੱਡਾ ਹਾਦਸਾ ਹੋ ਗਿਆ ਅਤੇ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਔਰਤ ਨੇ ਦੱਸਿਆ ਕਿ ਤਿੰਨ ਦਿਨ ਤੋਂ ਲਗਾਤਾਰ ਪੈ ਰਹੀ, ਬਾਰਿਸ਼ ਕਾਰਨ ਉਨ੍ਹਾਂ ਦਾ ਮਕਾਨ ਡਿੱਗ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਆਪਣੇ ਬੱਚੇ ਲਈ ਚਾਹ ਬਣਾਉਣ ਲਈ ਜਾ ਰਹੀ ਸੀ ਤਾਂ ਅਚਾਨਕ ਛੱਤ ਡਿੱਗ ਗਈ, ਉਸ ਦਾ ਬੱਚਾ ਛੱਤ ਹੇਠ ਆ ਗਿਆ। ਬੱਚਾ ਉਸ ਮਲਬੇ ਦੇ ਵਿੱਚੋਂ ਬਾਹਰ ਕੱਢਦਿਆਂ ਕੱਢਦਿਆਂ ਹੀ ਦਮ ਤੋੜ ਗਿਆ। ਉਥੇ ਹੀ ਸਥਾਨਕ ਲੋਕਾਂ ਦਾ ਇਹ ਕਹਿਣਾ ਹੈ ਕਿ ਘਰ ਕੱਚਾ ਹੋਣ ਕਰਕੇ ਜਾਰੀ ਬਾਰਿਸ਼ ਨਾਲ ਅਚਾਨਕ ਘਰ ਡਿੱਗ ਗਿਆ। ਇਹ ਹਾਦਸਾ ਵਾਪਰਨ ਤੋਂ ਬਾਅਦ ਮੌਕੇ 'ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਹਨ ਅਤੇ ਉਨ੍ਹਾਂ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।