ਕਰਫਿਊ ਦੌਰਾਨ ਬਾਹਰ ਘੁੰਮਦੇ ਨੌਜਵਾਨ ਪੁਲਿਸ ਨੇ ਭਜਾ-ਭਜਾ ਕੁੱਟੇ - ਕੋਰੋਨਾ ਵਾਇਰਸ ਦਾ ਕਹਿਰ
ਜਲੰਧਰ: ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਵਿੱਚ ਵੀ ਸ਼ੁਰੂ ਹੋ ਗਿਆ ਹੈ। ਪੁਲਿਸ ਵੱਲੋਂ ਥਾਂ-ਥਾਂ 'ਤੇ ਨਾਕੇ ਲਗਾਏ ਗਏ ਹਨ। ਜਿਹੜੇ ਲੋਕ ਬਗੈਰ ਮਤਲਬ ਸੜਕਾਂ 'ਤੇ ਘੁੰਮ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਹੱਥ ਜੋੜ ਕੇ ਘਰ ਭੇਜਿਆ ਜਾ ਰਿਹਾ ਸੀ। ਪਰ ਹੁਣ ਜਦੋਂ ਲੋਕ ਨਹੀਂ ਸੁਧਰ ਰਹੇ ਤਾਂ ਅਜਿਹਿਆਂ ਨੂੰ ਮੁਰਗੇ ਬਣਾ ਕੇ, ਦੰਡ ਬੈਠਕਾਂ ਅਤੇ ਡਾਂਗਾਂ ਨਾਲ ਸਮਝਾਇਆ ਜਾ ਰਿਹਾ ਹੈ।