ਪੁਲਿਸ ਨੇ ਕਣਕ ਦੀਆਂ ਹੋ ਰਹੀਆਂ ਚੋਰੀਆਂ ਨੂੰ ਪਾਈ ਨੱਥ, ਚੋਰ ਕੀਤੇ ਕਾਬੂ - ਰਿਮਾਂਡ ਹਾਸਲ ਕਰਕੇ ਜਾਂਚ ਜਾਰੀ
ਜਗਰਾਉਂ : ਪੁਲਿਸ ਵਲੋਂ ਪਿਛਲੇ ਦਿਨੀਂ ਲੀਲਾਵਤੀ ਗੋਦਾਮਾਂ 'ਚ ਕਣਕ ਦੀਆਂ ਭਰੀਆਂ ਬੋਰੀਆਂ ਚੋਰੀ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ। ਜਿਸ 'ਚ ਪੁਲਿਸ ਵਲੋਂ 4 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਵਲੋਂ ਚੋਰਾਂ ਕੋਲੋਂ 18 ਬੋਰੀਆਂ ਕਣਕ ਦੀਆਂ ਵੀ ਬਰਾਮਦ ਕੀਤੀਆਂ ਹਨ, ਜੋ ਚੋਰਾਂ ਵਲੋਂ ਗੋਦਾਮ ‘ਚੋਂ ਚੋਰੀ ਕੀਤੀਆਂ ਸਨ। ਪੁਲਿਸ ਦਾ ਕਹਿਣਾ ਕਿ ਇਨ੍ਹਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਜਾਂਚ ਜਾਰੀ ਹੈ। ਜਿਸ ਕਾਰਨ ਪੁੱਛਗਿਛ ਜਾਰੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਚੋਰਾਂ ਦੇ ਦੋ ਸਾਥੀ ਫ਼ਰਾਰ ਹਨ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।