ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ - looting incidents
ਜਲੰਧਰ: ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਦੇਖ ਦਾ ਹੋਏ ਪੁਲਿਸ ਨੇ ਹੁਣ ਕਮਰ ਕੱਸ ਲਈ ਹੈ। ਇਸੇ ਤਰ੍ਹਾਂ ਹੀ ਨਕੋਦਰ ਡੀ.ਐੱਸ.ਪੀ ਲਖਵਿੰਦਰ ਸਿੰਘ ਮੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਕੋਦਰ ਨੂਰਮਹਿਲ ਮਹਿਤਪੁਰ ਬੇਲ ਗਾਓਂ ਗੋਰਾਇਆ ਲੁਧਿਆਣਾ ਖੇਤਰ ਵਿੱਚ ਰਾਤ ਦੇ ਸਮੇਂ ਦੇ ਵਿੱਚ ਹਥਿਆਰਾਂ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਤੋਂ ਮੋਬਾਇਲ ਫੋਨ ਪੈਸੇ ਮੋਟਰਸਾਇਕਲ ਦੀ ਲੁੱਟ ਕਰਿਆ ਕਰਦੇ ਸੀ। ਜਿਨ੍ਹਾਂ ਦੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਪਹਿਚਾਣ ਸੰਦੀਪ ਉਰਫ਼ ਸੋਨੂੰ ਪੁੱਤਰ ਜਸਵੀਰ ਵਾਸੀ ਰਾਈਵਾੜਾ ਨਕੋਦਰ, ਰਾਜਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਗੁਰਾਇਆ, ਕਰਨ ਪੁੱਤਰ ਕਿਸ਼ਨ ਵਾਸੀ ਮੁਹੱਲਾ ਬਾਜ਼ੀਗਰ ਨਕੋਦਰ, ਲਵਪ੍ਰੀਤ ਉਰਫ਼ ਲੰਬਾ ਪੁੱਤਰ ਸਤਨਾਮ ਵਾਸੀ ਮੁਹੱਲਾ ਸਰਾ ਨਕੋਦਰ, ਮਨਜੀਤ ਰਾਮ ਪੁੱਤਰ ਕਸ਼ਮੀਰ ਲਾਲ ਵਾਸੀ ਮੁਹੱਲਾ ਰਹਿਮਾਨਪੁਰ ਨਕੋਦਰ ਇਸ ਗੈਂਗ ਵਿਚ 13 ਮੋਬਾਇਲ ਫੋਨ ਤੇ 4 ਮੋਟਰ ਸਾਈਕਲ ਬਰਾਮਦ ਹੋਏ ਹਨ, ਇਸੇ ਗੈਂਗ ਦੇ ਸੰਦੀਪ ਉਰਫ਼ ਸੋਨੂ 'ਤੇ ਪਹਿਲੇ ਵੀ ਕਈ ਮਾਮਲੇ ਦਰਜ ਹਨ, ਇਨ੍ਹਾਂ ਆਰੋਪੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।