ਮੇਰੇ ਖ਼ਿਲਾਫ਼ ਪੁਲਿਸ ਨੇ ਝੂਠਾ ਮੁਕੱਦਮਾ ਕੀਤਾ ਦਰਜ: ਵਿਜੈ ਕੁਮਾਰ - Police file false case
ਬਠਿੰਡਾ: ਬੀਤੀ 20 ਜੁਲਾਈ ਨੂੰ ਸ਼ਹਿਰ ਵਿੱਚ ਪਏ ਭਾਰੀ ਮੀਂਹ ਨੇ ਹੜ੍ਹਾ ਵਰਗੀ ਸਥਿਤੀ ਪੈਦਾ ਕਰ ਦਿੱਤੀ ਸੀ। ਇਸ ਦੌਰਾਨ ਸਾਬਕਾ ਕੌਂਸਲਰ ਵਿਜੈ ਕੁਮਾਰ ਨੇ ਪਾਣੀ ਵਿੱਚ ਕਿਸ਼ਤੀ ਲੈ ਕੇ ਕੁਝ ਬੱਚਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਸੀ। ਇਸ ਮਾਮਲੇ ਨੂੰ ਲੈ ਬਠਿੰਡਾ ਪੁਲਿਸ ਨੇ ਵਿਜੈ ਕੁਮਾਰ ਦੇ ਖ਼ਿਲਾਫ਼ ਬੱਚਿਆਂ ਦਾ ਸਹਾਰਾ ਲੈ ਕੇ ਪ੍ਰਦਰਸ਼ਨ ਕਰਨ ਦਾ ਮੁੱਕਦਮਾ ਦਰਜ ਕੀਤਾ ਹੈ। ਇਸੇ ਨੂੰ ਲੈ ਕੇ ਵਿਜੈ ਕੁਮਾਰ ਖ਼ੁਦ ਥਾਣੇ ਵਿੱਚ ਗਿ੍ਰਫ਼ਤਾਰੀ ਦੇਣ ਲਈ ਪਹੁੰਚ ਗਏ। ਉਨ੍ਹਾਂ ਕਿਹਾ ਕਿਹਾ ਇਹ ਪਰਚਾ ਉਨ੍ਹਾਂ 'ਤੇ ਬਿਲਕੁਲ ਨਜਾਇਜ਼ ਦਰਜ ਕੀਤਾ ਗਿਆ ਹੈ।