ਪੁਲਿਸ ਛਾਉਣੀ ’ਚ ਤਬਦੀਲ ਹੋਇਆ ਰੇਲਵੇ ਸਟੇਸ਼ਨ ਬਿਆਸ - ਰੇਲਵੇ ਸਟੇਸ਼ਨ ਬਿਆਸ+
ਅੰਮ੍ਰਿਤਸਰ: ਟਰੇਨਾਂ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਤੇੜੇ ਵੱਧ ਰਹੇ ਜੁਰਮ ਅਤੇ ਅਪਰਾਧਿਕ ਵਾਰਦਾਤਾਂ .ਤੇ ਨਕੇਲ ਕੱਸਣ ਲਈ ਥਾਣਾ ਬਿਆਸ ਮੁੱਖੀ ਅਤੇ ਜੀਆਰਪੀ ਪੁਲਿਸ ਵਲੋਂ ਸਾਂਝੇ ਤੌਰ ਤੇ ਰੇਲਵੇ ਸਟੇਸ਼ਨ ਬਿਆਸ ਵਿਖੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੌਕੇ ਐਸ.ਐਚ.ਓ ਬਿਆਸ ਨੇ ਦੱਸਿਆ ਕਿ ਥਾਣਾ ਬਿਆਸ ਦੀ ਪੁਲਿਸ ਵਲੋਂ ਜੀਆਰਪੀ, ਆਰ.ਪੀ.ਐਫ ਪੁਲਿਸ ਨਾਲ ਸਾਂਝੇ ਤੌਰ ਤੇ ਰੇਲਵੇ ਸਟੇਸ਼ਨ ਬਿਆਸ ਵਿਖੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕਰਨ ਤੋਂ ਇਲਾਵਾ ਰੇਲਵੇ ਸਟੇਸ਼ਨ ਤੇ ਵੀ ਚੈਕਿੰਗ ਕੀਤੀ ਗਈ ਤਾਂ ਜੋ ਇਲਾਕੇ ਵਿੱਚ ਅਪਰਾਧਿਕ ਗਤੀਵਿਧੀਆਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ।