ਪੁਲਿਸ ਨੇ ਚਾਈਨਾ ਡੋਰ ਦੇ 896 ਗੱਟੂਆ ਸਣੇ ਦੋ ਵਿਅਕਤੀ ਕਾਬੂ - ਪੰਜਾਬ ਪੁਲਿਸ ਚਾਈਨ ਡੋਰ ਵੇਚਣ ਵਾਲਿਆਂ ਖਿਲਾਫ ਸਖਤ
ਅੰਮ੍ਰਿਤਸਰ: ਸੂਬੇ ਭਰ ਚ ਪੰਜਾਬ ਪੁਲਿਸ ਚਾਈਨ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਇਸੇ ਦੇ ਚੱਲਦੇ ਅੰਮ੍ਰਿਤਸਰ ਦੇ ਪਿੰਡ ਲੋਪੋਕੇ ਵਿਖੇ ਪੁਲਿਸ ਨੇ 800 ਤੋਂ ਜਿਆਦਾ ਚਾਈਨਾ ਗੱਟੂਆਂ ਸਣੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੈਰ ਪਾਬੰਦੀਸ਼ੂਦਾ ਚਾਈਨਾ ਡੋਰ ਵੇਚਣ ਦਾ ਧੰਦਾ ਕਰਨ ਵਾਲੇ 2 ਲੋਕਾਂ ਨੂੰ 896 ਗੱਟੂਆ ਅਤੇ ਗੱਡੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗੁਪਤ ਸੂਚਨਾ ਦੇ ਅਧਾਰ ’ਤੇ ਨਾਕਾਬੰਦੀ ਕਰ ਇਨ੍ਹਾਂ ਦੋਹਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਉਕਤ ਦੋਵੇ ਦੋਸ਼ੀਆ ਖਿਲਾਫ ਥਾਣਾ ਲੋਪੋਕੇ ਵਿਖੇ ਮੁੱਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।