ਪੀਐੱਮ ਸੁਰੱਖਿਆ ’ਚ ਕੁਤਾਹੀ: ਐਸਡੀਐਮ ਦਫ਼ਤਰ ਬਾਹਰ ਭਾਜਪਾ ਵਰਕਰਾਂ ਕੀਤਾ ਪ੍ਰਦਰਸ਼ਨ - ਭਾਜਪਾ ਵਰਕਰਾਂ ਨੇ ਧਰਨਾ
ਸ੍ਰੀ ਅਨੰਦਪੁਰ ਸਾਹਿਬ: ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਚ ਵਰਤੀ ਗਈ ਕੁਤਾਹੀ (PM Modi Security Breach) ਨੂੰ ਲੈ ਕੇ ਐਸਡੀਐਮ ਦਫ਼ਤਰ ਦੇ ਬਾਹਰ ਭਾਜਪਾ ਵਰਕਰਾਂ ਨੇ ਧਰਨਾ ਦਿੱਤਾ। ਜਾਮ ਲਗਾਉਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਤੋ ਐਸ.ਡੀ.ਐਮ ਨੇ ਉੱਥੇ ਪਹੁੰਚ ਕੇ ਮੰਗ ਪੱਤਰ ਲਿਆ। ਪਰ ਐਸਡੀਐਮ ਆਪਣੇ ਦਫ਼ਤਰ ਵਿੱਚ ਨਹੀਂ ਸਨ, ਜਿਸ ਕਾਰਨ ਗੁੱਸੇ ਵਿੱਚ ਆਏ ਭਾਜਪਾ ਵਰਕਰਾਂ ਨੇ ਚੰਡੀਗੜ੍ਹ ਊਨਾ ਹਾਈਵੇ ਚੱਕਾ ਜਾਮ ਕਰ ਦਿੱਤਾ। ਜਿੱਥੇ ਐਸਡੀਐਮ ਨੇ ਮੰਗ ਪੱਤਰ ਲੈ ਕੇ ਹਾਈਵੇਅ ’ਤੇ ਜਾਮ ਖੁਲ੍ਹਵਾਇਆ।