ਫਿਲਮ ਸ਼ੂਟਰ ਤੋਂ ਰੋਕ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਮੁੜ ਖਾਰਜ - punjab goverment
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਾਰ ਮੁੜ ਪੰਜਾਬੀ ਫਿਲਮ ਸ਼ੂਟਰ 'ਤੇ ਲੱਗੀ ਰੋਕ ਹਟਾਉਣ ਵਾਲੀ ਪਟੀਸ਼ਨ ਨੂੰ ਸੋਧ ਕਰਕੇ ਮੁੜ ਦਾਖਲ ਕਰਨ ਲਈ ਕਿਹਾ ਹੈ। ਫਿਲਮ ਸ਼ੂਟਰ ਦੇ ਨਿਰਮਾਤਾ ਕੇਵੀ ਸਿੰਘ ਵੱਲੋਂ ਉੱਚ ਅਦਾਲਤ ਵਿੱਚ ਫਿਮਲ ਤੋਂ ਰੋਕ ਹਟਾਉਣ ਲਈ ਦਾਇਰ ਪੀਟਸ਼ਨ 'ਚ ਕਿਹਾ ਗਿਆ ਸੀ ਕਿ ਸਰਕਾਰ ਪਹਿਲਾ ਵੇਖੇ ਫਿਰ ਭਾਵੇਂ ਇਸ 'ਤੇ ਰੋਕ ਲਗਾ ਦੇਵੇ। ਪਰ ਅਦਾਲਤ ਨੇ ਪਟੀਸ਼ਨ ਵਿੱਚ ਤਰੁੱਟੀ ਦੇ ਚਲੱਦੇ ਹੋਏ ਅਪੀਲ ਕਰਤਾ ਨੂੰ ਅਪੀਲ ਵਿੱਚ ਸੁਧਾਰ ਕਰ ਮੁੜ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਸਰਕਾਰ ਵੱਲੋਂ ਦਰਜ ਐੱਫਆਈਆਰ ਵਿੱਚਲੇ ਨਾਮ ਅਤੇ ਅਪੀਲ ਵਿੱਚਲੇ ਨਾਮ ਵਿੱਚ ਫਰਕ ਹੈ। ਅਦਾਲਤ ਨੇ ਕਿਹਾ ਕਿ ਨਾਮ ਵਿੱਚ ਸੁਧਾਰ ਤੋਂ ਬਅਦ ਅਪੀਲ ਮੁੜ ਦਾਖ਼ਲ ਕੀਤੀ ਜਾਵੇ।