ਪਠਾਨਕੋਟ: ਬਿਜਲੀ ਕੱਟਾਂ ਤੋਂ ਲੋਕ ਹੋਏ ਪਰੇਸ਼ਾਨ - ਕਿਸਾਨਾਂ ਦਾ ਝੋਨਾ
ਪਠਾਨਕੋਟ: ਪੰਜਾਬ ਸਰਕਾਰ ਜਿਸ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਦੇ ਨਾਲ ਕਈ ਵਾਅਦੇ ਕੀਤੇ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਵਾਅਦਾ ਇਹ ਵੀ ਸੀ ਕਿ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ, ਪਰ ਇਸ ਵਾਰ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਕੱਟਾਂ ਨੂੰ ਵੇਖਦੇ ਹੋਏ ਲੋਕ ਤ੍ਰਾਹੀ-ਤ੍ਰਾਹੀ ਕਰ ਰਹੇ ਹਨ। ਆਮ ਜਨਤਾ ਗਰਮੀ ਦੇ ਨਾਲ ਬੇਹਾਲ ਹੋ ਰਹੀ ਹੈ ਅਤੇ ਦੁਕਾਨਦਾਰਾਂ ਤੇ ਦੁਕਾਨਾਂ ਤੇ ਰੱਖਿਆ ਸਾਮਾਨ ਖ਼ਰਾਬ ਹੋ ਰਿਹਾ ਹੈ। ਇਹੀ ਨਹੀਂ ਕਿਸਾਨਾਂ ਨੂੰ ਵੀ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਝੋਨੇ ਦਾ ਸੀਜ਼ਨ ਹੈ ਅਤੇ ਬਰਸਾਤ ਨਾ ਹੋਣ ਕਰਕੇ ਕਿਸਾਨਾਂ ਦਾ ਝੋਨਾ ਵੀ ਸੁੱਕਣਾ ਸ਼ੁਰੂ ਹੋ ਰਿਹਾ ਹੈ ਜਿਸ ਕਾਰਨ ਲੋਕ ਸਰਕਾਰ ਖ਼ਿਲਾਫ਼ ਰੋਸ ਜਤਾ ਰਹੇ ਹਨ।