ਬਿਜਲੀ ਕੁਨੈਕਸ਼ਨ ਤੋਂ ਬਿਨ੍ਹਾਂ ਕਿਰਤ ਵਿਭਾਗ ਦੇ ਦਫ਼ਤਰ 'ਚ ਲੋਕ ਹੋ ਰਹੇ ਖੱਜਲ ਖੁਆਰ - sangrur Labor Department
ਸੰਗਰੂਰ: ਸੁਨਾਮ ਦੇ ਮਾਤਾ ਮੋਦੀ ਪਾਰਕ ਵਿਖੇ ਸਥਿੱਤ ਸੁਵਿਧਾ ਕੇਂਦਰ ਦੀ ਬੰਦ ਬਿਲਡਿੰਗ ਵਿੱਚ ਜੋ ਕਿ ਲੇਬਰ ਵਿਭਾਗ ਦਾ ਦਫ਼ਤਰ ਖੋਲ੍ਹਿਆ ਗਿਆ ਸੀ। ਇਸ ਦਫ਼ਤਰ ਦਾ ਬਿਜਲੀ ਕੁਨੈਕਸ਼ਨ ਬਿੱਲ ਬਕਾਇਆ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਫ਼ਤਰ ਵਿੱਚ ਦੂਰ-ਦੂਰ ਦੇ ਪਿੰਡਾਂ ਦੇ ਲੋਕ ਵੱਖੋ-ਵੱਖ ਕੰਮਾਂ ਲਈ ਆਉਂਦੇ ਹਨ ਅਤੇ ਇੱਥੇ ਬਿਜਲੀ ਕੁਨੈਕਸ਼ਨ ਬੰਦ ਹੋਣ ਕਾਰਨ ਅਤੇ ਅਧਿਕਾਰੀ ਨਾ ਮਿਲਣ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ।