ਵੀਕਐਂਡ 'ਤੇ ਠੇਕੇ ਖੋਲ੍ਹਣ ਨੂੰ ਲੈ ਕੇ ਲੋਕਾਂ ਨੇ ਜਤਾਇਆ ਰੋਸ
ਲੁਧਿਆਣਾ : ਪੰਜਾਬ 'ਚ ਵੀਕਐਂਡ 'ਤੇ ਲੌਕਡਾਊਨ ਜਾਰੀ ਰਹਿਣ ਦਾ ਐਲਾਨ ਕੀਤਾ ਗਿਆ ਹੈ ਤੇ ਗ਼ੈਰ-ਜ਼ਰੂਰੀ ਆਵਾਜਾਈ 'ਤੇ ਪਾਬੰਦੀ ਲਾਈ ਗਈ ਹੈ। ਇਸ ਦੇ ਨਾਲ ਹੀ ਬਿਨ੍ਹਾਂ ਕੰਮ ਦੇ ਘਰੋਂ ਬਾਹਰ ਨਹੀਂ ਨਿਕਲਣ ਤੇ ਜ਼ਰੂਰੀ ਕੰਮ ਲਈ e-Pass ਹੋਣਾ ਲਾਜ਼ਮੀ ਕੀਤਾ ਗਿਆ ਹੈ। ਉੱਥੇ ਹੀ ਲੌਕਡਾਊਨ ਦੌਰਾਨ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿਣ ਬਾਰੇ ਕਿਹਾ ਗਿਆ ਤੇ ਹਰ ਸ਼ਨੀਵਾਰ ਤੇ ਐਤਵਾਰ ਦੁਕਾਨਾਂ ਬੰਦ ਰਹਿਣਗੀਆਂ। ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਨੂੰ ਲੈ ਕੇ ਲੋਕਾਂ ਤੇ ਦੁਕਾਨਦਾਰਾਂ ਵਿਚ ਰੋਸ ਦਿਖਾਈ ਦੇ ਰਿਹਾ ਹੈ। ਦੁਕਾਨਦਾਰਾਂ ਨੇ ਕੈਪਟਨ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕੋਰੋਨਾ ਦੌਰਾਨ ਸਥਿਤੀ ਨਾਲ ਨਜਿੱਠਣ ਵਿਚ ਸਰਕਾਰ ਬੁਰੀ ਤਰਾਂ ਫ਼ੇਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੁਕਾਨਾਂ ਬੰਦ ਕਰਕੇ ਕੋਰੋਨਾ ਨੂੰ ਰੋਕਣਾ ਚਾਹੁੰਦੀ ਹੈ ਜਦਕਿ ਦੂਜੇ ਪਾਸੇ ਠੇਕੇ ਖੋਲ੍ਹ ਕੇ ਸਰਕਾਰ ਰੈਵਿਨਿਊ ਇਕੱਠਾ ਕਰਕੇ ਖ਼ਜ਼ਾਨਾ ਭਰਨ 'ਤੇ ਲੱਗੀ ਹੋਈ ਹੈ।