ਕੇਜਰੀਵਾਲ ਦੀ ਤਿਰੰਗਾ ਯਾਤਰਾ, ਲੋਕਾਂ ’ਚ ਦਿਖਿਆ ਜੋਸ਼
ਪਠਾਨਕੋਟ: ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ (Delhi Chief Minister) ਅਰਵਿੰਦ ਕੇਜਰੀਵਾਲ (Arvind Kejriwal) ਪਠਾਨਕੋਟ ਵਿਖੇ ਤਿਰੰਗਾ ਯਾਤਰਾ (tiranga yatra in pathankot ) ਕਰਨ ਦੇ ਲਈ ਪੰਜਾਬ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸ਼ਾਮਲ ਹੋਣਗੇ। ਇਹ ਤਿਰੰਗਾ ਯਾਤਰਾ ਪਠਾਨਕੋਟ ਦੇ ਏਪੀਕੇ ਰੋਡ ਤੇ ਕੱਢੀ ਜਾਵੇਗੀ ਅਤੇ ਅਹਾਤਾ ਚੌਕ ਚ ਸਮਾਪਤ ਹੋਵੇਗੀ। ਦੂਜੇ ਪਾਸੇ ਕੇਜਰੀਵਾਲ ਵੱਲੋਂ ਕੀਤੀ ਜਾਣ ਵਾਲੀ ਤਿਰੰਗਾ ਯਾਤਰਾ ਨੂੰ ਲੈ ਕੇ ਲੋਕਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਏਪੀਕੇ ਰੋਡ ’ਤੇ ਹਰ ਪਾਸੇ ਤਿਰੰਗਾ ਝੰਡੇ ਦੇਖਣ ਨੂੰ ਮਿਲੇ।
Last Updated : Dec 2, 2021, 3:33 PM IST