ਪਟਿਆਲਾ ਤਹਿਸੀਲ ਕੰਪਲੈਕਸ 'ਚ ਹੋਇਆ ਲੋਕਾਂ ਦਾ ਇੱਕਠ, ਉੱਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ - covid-19
ਪਟਿਆਲਾ: ਕੋਰੋਨਾ ਕਾਰਨ ਲੱਗੇ ਕਰਫਿਊ ਦੌਰਾਨ ਸਰਕਾਰ ਨੇ ਜਾਇਦਾਦਾਂ ਦੀ ਰਜਿਸਟਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਪਟਿਆਲਾ ਤਹਿਸੀਲ ਕੰਪਲੈਕਸ ਵਿੱਚ ਭਾਰੀ ਇੱਕਠ ਹੋ ਗਿਆ, ਜਿਸ ਕਾਰਨ ਸਮਾਜਿਕ ਦੂਰੀ ਦਾ ਬਿਲਕੁੱਲ ਵੀ ਖਿਆਲ ਨਹੀਂ ਰੱਖਿਆ ਗਿਆ। ਇਸ ਬਾਰੇ ਐੱਸਡੀਐੱਡ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਇਸ ਬਾਰੇ ਖਿਆਲ ਰੱਖਣ ਲਈ ਹਦਾਇਤਾਂ ਜਾਰੀ ਕਰ ਚੁੱਕੇ ਹਨ ਅਤੇ ਅਗਾਹ ਤੋਂ ਇਸ ਤਰ੍ਹਾਂ ਨਹੀਂ ਹੋਣ ਦਿੱਤਾ ਜਾਵੇਗਾ।