ਪਟਿਆਲੇ ਵਾਲਿਆਂ ਨੂੰ ਅਸਲਾ ਲਾਇਸੈਂਸ ਲੈਣ ਲਈ ਲਗਾਉਣੇ ਪੈਣਗੇ ਰੁੱਖ, ਪਟਿਆਲਾ ਪ੍ਰਸ਼ਾਸਨ ਦੀ ਨਵੇਕਲੀ ਪਹਿਲ
ਪਟਿਆਲਾ: ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਵੀਂ ਪਹਿਲ ਕਰਦੇ ਹੋਏ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਲਈ ਅਸਲਾ ਲਾਇਸੈਂਸ ਬਣਾੳਣ ਲਈ ਰੁੱਖ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਡਿਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ ਹੈ।ਉਨ੍ਹਾਂ ਕਿਹਾ ਨਵਾਂ ਅਸਲਾ ਲੈਣ ਵਾਲੇ ਨੂੰ 10 ਰੁੱਖ ਲਗਾਉਣੇ ਹੋਣਗੇ ਅਤੇ ਉਨ੍ਹਾਂ ਰੁੱਖਾਂ ਦੀ ਸੰਭਾਲ ਕਰਨੀ ਹੋਵੇਗੀ। ਇਸੇ ਤਰ੍ਹਾਂ ਹੀ ਲਾਈਸੈਂਸ ਦਾ ਨਵੀਨਕਰਨ ਕਰਵਾਉਣ ਵਾਲੇ ਵਿਅਕਤੀ ਨੂੰ 5 ਰੁੱਖ ਲਗਾਉਣੇ ਹੋਣਗੇ।