ਪਟਿਆਲਾ ਪੁਲਿਸ ਨੇ ਨਿੰਦਰ ਘੁਗਿਆਣਵੀ ਦਾ ਸਫ਼ਰਨਾਮਾ 'ਦੇਖੀ ਤੇਰੀ ਵਲੈਤ' ਕੀਤਾ ਰਲੀਜ਼ - ਵਿਕਰਮ ਜੀਤ ਦੁੱਗਲ
ਪਟਿਆਲਾ: ਜ਼ਿਲ੍ਹਾ ਪੁਲਿਸ ਨੇ ਇੱਕ ਨਵੇਕਲੀ ਪਹਿਲ ਕਰਦੇ ਹੋਏ ਪੰਜਾਬੀ ਦੇ ਉੱਘੇ ਲਿਖਾਰੀ ਨਿੰਦਰ ਘੁਗਿਆਣਵੀ ਸੱਜਰੀ ਕਿਤਾਬ "ਦੇਖੀ ਤੇਰੀ ਵਲੈਤ" ਨੂੰ ਰਲੀਜ਼ ਕੀਤਾ ਹੈ। ਇਸ ਮੌਕੇ ਐਸਐਸਪੀ ਪਟਿਆਲਾ ਵਿਕਰਮ ਜੀਤ ਦੁੱਗਲ , ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਯੋਗਰਾਜ ਅਤੇ ਡਾਕਟਰ ਹਰਦੀਪ ਮਾਨ ਨੇ ਸਾਂਝੇ ਤੌਰ 'ਤੇ ਕਿਤਾਬ ਦਾ ਲੋਕ ਸਮਰਪਣ ਕੀਤਾ। ਇਸ ਮੌਕੇ ਲੇਖਕ ਨਿੰਦਰ ਘੁਗਿਆਣਵੀ ਨੇ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ।