ਪੁਲੀਸ ਨੇ ਕੌਮਾਂਤਰੀ ATM ਲੁਟੇਰਿਆਂ ਦੇ ਗਿਰੋਹ ਦੇ 8 ਮੈਂਬਰ ਕੀਤੇ ਕਾਬੂ
ਪਟਿਆਲਾ ਪੁਲੀਸ ਨੇ ਇੱਕ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਕੌਮਾਂਤਰੀ ATM ਲੁਟੇਰਿਆਂ ਦੇ ਗਿਰੋਹ ਦਾ ਪਰਦਾਫਾਸ਼ ਕਰ ਕੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕੌਮਾਂਤਾਰੀ ATM ਲੁਟੇਰਿਆਂ ਦੇ ਗਰੋਹ ਵਿੱਚ ਦੋ ਭਰਾ ਹਨ ਜਿਨ੍ਹਾਂ ਨੇ ਏਟੀਐੱਮ ਮਸ਼ੀਨ ਨੂੰ ਜੜ੍ਹ ਤੋਂ ਉਖਾੜ ਕੇ ਲੁੱਟਣ ਲਈ ਇੱਕ ਗੈਂਗ ਤਿਆਰ ਕੀਤੀ। ਦੋਵੇਂ ਭਰਾ ਏਟੀਐੱਮ ਮਸ਼ੀਨ ਨੂੰ ਕੱਟਣ ਦੀ ਜਾਣਕਾਰੀ ਯੂਟਿਊਬ ਰਾਹੀਂ ਹਾਸਲ ਕਰਦੇ ਸਨ ਅਤੇ ਬਾਅਦ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਪੁਲਿਸ ਮੁਤਾਬਿਕ ਗਿਰੋਹ ਹੁਣ ਤੱਕ ਕਰੀਬ 34 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ, ਜਿਨ੍ਹਾਂ ਵਿੱਚੋਂ 14 ਵਾਰਦਾਤਾਂ ਆਮ ਲੁੱਟ-ਖੋਹ ਦੀਆਂ ਹਨ ਜਦਕਿ 20 ਦੇ ਕਰੀਬ ਵਾਰਦਾਤਾਂ ਏਟੀਐਮ ਮਸ਼ੀਨਾਂ ਦੀ ਲੁੱਟ ਨੂੰ ਲੈਕੇ ਦਰਜ ਹਨ। ਪੁਲਿਸ ਨੇ ਗਿਰੋਹ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।