ਥਾਣਾ ਤ੍ਰਿਪੜੀ ਦੀ ਟੀਮ ਨੇ ਇੱਕ ਕਿੱਲੋਂ ਅਫ਼ੀਮ ਸਮੇਤ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ - Patiala Police latest updates
ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਨੂੰ ਕਾਮਯਾਬੀ ਹਾਸਿਲ ਹੋਈ ਹੈ। ਥਾਣਾ ਤ੍ਰਿਪੜੀ ਦੀ ਟੀਮ ਨੇ ਇੱਕ ਕਿੱਲੋਂ ਅਫ਼ੀਮ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਸੈਂਟਰੋ ਗੱਡੀ ਵੀ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਇੱਕ ਦੋਸ਼ੀ ਪੁਲਿਸ ਹੱਥੋਂ ਭਜਣ ਵਿੱਚ ਕਾਮਯਾਬ ਹੋ ਗਿਆ। ਥਾਣਾ ਤ੍ਰਿਪੜੀ ਮੁੱਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਗੱਡੀ ਨੂੰ ਰੋਕਿਆ ਸੀ। ਗੱਡੀ ਵਿੱਚੋਂ ਇੱਕ ਕਿੱਲੋਂ ਅਫੀਮ ਸੀ ਅਤੇ ਚਾਰ ਦੋਸ਼ੀ ਮੌਜੂਦ ਸਨ। ਇਨ੍ਹਾਂ ਚਾਰ ਦੋਸ਼ੀਆਂ ਵਿਚੋਂ ਤਿੰਨ ਨੂੰ ਕਾਬੂ ਕਰ ਲਿਆ ਗਿਆ ਹੈ।