ਪੈਰਾਓਲੰਪਿਕ ਲਈ ਜਾਣ ਵਾਲੀ ਪਲਕ ਕੋਹਲੀ ਦਾ ਬੁਲੰਦੀਆਂ ਤੱਕ ਪਹੁੰਚਣ ਦਾ ਸਫ਼ਰ - heights for the Paralympics
ਚੰਡੀਗੜ੍ਹ: ਭਾਰਤ ਦੀ ਨੌਜਵਾਨ ਪੈਰਾ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਨੇ ਪੈਰਾਲੰਪਿਕ ਖੇਡਾਂ (Paralympic Games) ਲਈ ਕੁਆਲੀਫਾਈ ਕਰ ਲਿਆ ਅਤੇ 24 ਤਰੀਕ ਨੂੰ ਭਾਰਤੀ ਖਿਡਾਰੀ ਖੇਡਣ ਜਾ ਰਹੇ ਹਨ। ਈਟੀਵੀ ਭਾਰਤ ਦੀ ਟੀਮ ਵੱਲੋਂ ਪਲਕ ਕੋਹਲੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਪਲਕ ਕੋਹਲੀ (Palak Kohli) ਨੇ ਦੱਸਿਆ ਕਿ ਪੈਰਾ ਓਲੰਪਿਕ ਨੂੰ ਲੈਕੇ ਚੰਗੀ ਤਿਆਰੀ ਚੱਲ ਰਹੀ ਹੈ। ਦੱਸ ਦਈਏ ਕਿ ਬੈਡਮਿੰਟਨ ਦੇ ਵਿੱਚ ਪਲਕ ਕੋਹਲੀ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੈਰਾਲੰਪਿਕ ਖੇਡਾਂ ਨੂੰ ਲੈਕੇ ਉਹ ਲਗਾਤਾਰ ਸਖ਼ਤ ਮਿਹਨਤ ਕਰ ਰਹੇ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਉਹ ਪੈਰਾਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ। ਪਲਕ ਕੋਹਲੀ ਪੈਰਾਲੰਪਿਕ ਖੇਡਾਂ ਵਿੱਚ ਆਉਣ ਦਾ ਕਹਾਣੀ ਵੀ ਈਟੀਵੀ ਭਾਰਤ ਦੀ ਟੀਮ ਨਾਲ ਸਾਂਝੀ ਕੀਤੀ। ਪਲਕ ਕੋਹਲੀ ਨੇ ਦੱਸਿਆ ਕਿ ਉਹ ਅਧਿਆਪਕ ਨੇ ਅਪਾਹਿਜ ਹੋਣ ਕਾਰਨ ਉਸਨੂੰ ਖੇਡਾਂ ਦੀ ਬਜਾਇ ਪੜ੍ਹਾਈ ਕਰਨ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਉਸਨੇ ਖੇਡਾਂ ਵੱਲ ਜਾਣ ਲਈ ਸੋਚ ਲਿਆ ਸੀ।