ਆਕਸੀਜਨ ਦੀ ਘਾਟ ਪੂਰੀ ਕਰਨ ਲਈ ਗੁਰਦਾਸਪੁਰ ’ਚ ਲੱਗ ਰਿਹਾ ਆਕਸੀਜਨ ਪਲਾਂਟ
ਗੁਰਦਾਸਪੁਰ: ਕੋਰੋਨਾ ਦੇ ਹੋ ਰਹੇ ਮਾਰੂ ਹਲਾਤਾਂ ਤੋਂ ਸਰਕਾਰਾਂ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਚਿੰਤਤ ਨਜਰ ਆ ਰਹੇ ਹਨ। ਕੋਰੋਨਾ ਦੇ ਇਹਨਾਂ ਮਾਰੂ ਹਲਾਤਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਦੇ ਵੱਲੋਂ ਸਿਵਿਲ ਹਸਪਤਾਲ ’ਚ ਪਹਿਲਾਂ ਆਕਸੀਜਨ ਪਲਾਂਟ ਕੇਂਦਰ ਦੀ ਮਦਦ ਨਾਲ ਲਗਾਇਆ ਜਾ ਰਿਹਾ ਹੈ। ਇਸ ਪਲਾਂਟ ਨੂੰ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ’ਚ ਆਕਸੀਜਨ ਦੀ ਪੂਰਤੀ ਮੰਡੀ ਗੋਬਿੰਦਗੜ੍ਹ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਪਠਾਨਕੋਟ ਤੋਂ ਕੀਤੀ ਜਾਂਦੀ ਸੀ, ਪਰ ਇਹ ਪਲਾਂਟ ਸ਼ੁਰੂ ਹੋਣ ਨਾਲ ਜ਼ਿਲ੍ਹੇ ’ਚ ਹੀ ਆਕਸੀਜਨ ਦੀ ਪੂਰਤੀ ਹੋ ਜਾਵੇਗੀ।