ਸਰਕਾਰ ਵੱਲੋਂ ਜਿੰਮ ਬੰਦ ਕਰਨ ਦੇ ਲਏ ਫੈਸਲਾ ਦਾ ਵਿਰੋਧ - ਪੰਜਾਬ ਸਰਕਾਰ
ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅਹਿਮ ਫ਼ੈਸਲਾ ਲੈਂਦਿਆਂ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਜਿੱਥੇ ਰਾਤ ਦੇ ਕਰਫਿਊ ਵਿੱਚ ਵਾਧਾ ਕੀਤਾ ਗਿਆ ਉਥੇ ਉੱਥੇ ਹੀ ਦੂਜੇ ਪਾਸੇ ਐਤਵਾਰ ਨੂੰ ਸੰਪੂਰਨ ਲਾਕਡਾਊਨ ਲਗਾਉਣ ਦਾ ਫ਼ੈਸਲਾ ਲਿਆ ਅਤੇ 20 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤਕ ਪੰਜਾਬ ਦੇ ਅੰਦਰ ਸਾਰੇ ਜਿੰਮ ਅਤੇ ਸਪੋਰਟਸ ਕੰਪਲੈਕਸ ਬੰਦ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਦਾ ਜਿੰਮ ਮਾਲਕਾਂ ਵੱਲੋਂ ਅਤੇ ਟਰੇਨਰਾਂ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿੰਮ ਨਾਲ ਤਾਂ ਲੋਕਾਂ ਦੀ ਸਿਹਤ ਬਣਦੀ ਹੈ ਅਤੇ ਉਨ੍ਹਾਂ ਦੀ ਇਮਿਊਨਿਟੀ ਵਧਦੀ ਹੈ ਪਰ ਸਰਕਾਰ ਇਹ ਉਲਟਾ ਫ਼ੈਸਲਾ ਸੁਣਾ ਰਹੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਕੰਮਕਾਰ ਪਹਿਲਾਂ ਵੀ ਬਹੁਤ ਦੇਰੀ ਨਾਲ ਖੋਲ੍ਹੇ ਗਏ ਸਨ ਅਤੇ ਹੁਣ ਮੁੜ ਤੋਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਹੀ ਕੰਮਕਾਜ ਠੱਪ ਕੀਤੇ ਜਾ ਰਹੇ ਹਨ।