Corona Update: ਫਿਲਹਾਲ ਪੰਜਾਬ ਵਿੱਚ ਕੋਈ ਪਾਬੰਦੀ ਨਹੀਂ: ਓਪੀ ਸੋਨੀ - ਪੰਜਾਬ ਵਿੱਚ ਓਮੀਕਰੋਨ
ਚੰਡੀਗੜ੍ਹ: ਪੰਜਾਬ ਦੇ ਉਪ ਮੰਤਰੀ ਓਪੀ ਸੋਨੀ ਨੇ ਜਾਣਕਾਰੀ ਦਿੱਤੀ ਕਿ Omicron ਬਾਰੇ ਪੰਜਾਬ ਵਿੱਚ ਫਿਲਹਾਲ ਕੋਈ ਪਾਬੰਦੀ ਨਹੀਂ ਲਗਾਈ ਜਾ ਰਹੀ, ਕਿਉਂਕਿ ਪੰਜਾਬ ਵਿੱਚ ਓਮੀਕਰੋਨ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਆਉਣ ਵਾਲੇ ਦਿਨ੍ਹਾਂ ਵਿੱਚ ਕੇਂਦਰ ਦੀਆਂ ਹਦਾਇਤਾਂ 'ਤੇ ਵਿਚਾਰ ਕਰਨ ਲਈ ਮੁੱਖ ਮੰਤਰੀ ਨਾਲ ਸਮੀਖਿਆ ਮੀਟਿੰਗ ਹੋਵੇਗੀ। ਜਿਸ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਦੀ ਲੋੜ ਹੈ। ਅਸੀਂ ਨਵੇਂ ਵਾਇਰਸ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਕਰ ਲਈਆਂ ਹਨ।