ਰਿਵਾਲਵਰ ਦੀ ਨੋਕ 'ਤੇ ਲੁੱਟ ਕਰਨ ਆਏ 2 ਵਿਅਕਤੀਆਂ ਚੋਂ ਇੱਕ ਨੂੰ ਕੀਤਾ ਕਾਬੂ - ਲੁੱਟਾਂ ਖੋਹਾਂ ਦੀਆਂ ਵਾਰਦਾਤਾਂ
ਅੰਮ੍ਰਿਤਸਰ: ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਵਿੱਚ ਘਟਨਾ ਵਾਪਰੀ। ਜਿਥੇ ਰਿਵਾਲਵਰ ਦੀ ਨੋਕ 'ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਵਿੱਚੋਂ ਪੁਲਿਸ ਨੇ ਇੱਕ ਵਿਅਕਤੀ ਕਾਬੂ ਕਰ ਲਿਆ। ਕੁਲਜੀਤ ਸਿੰਘ ਦੁਕਾਨਦਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ 2 ਨੌਜਵਾਨ ਉਨ੍ਹਾਂ ਦੀ ਦੁਕਾਨ 'ਤੇ ਇੱਕ ਡਿਜੀਟਲ ਘੜੀ ਲੈਣ ਲਈ ਆਏ, ਉਨ੍ਹਾਂ ਨੇ ਉਨ੍ਹਾਂ ਨੂੰ ਡਿਜੀਟਲ ਘੜੀ ਦਿਖਾਈ ਗਈ ਅਤੇ ਇੱਕ ਲੜਕੇ ਨੇ ਉਹ ਘੜੀ ਲੈ ਕੇ ਦੁਕਾਨ ਤੋਂ ਬਾਹਰ ਨਿਕਲ ਗਿਆ। ਉਸਦੇ ਨਾਲ ਆਏ ਦੂਜੇ ਲੜਕੇ ਨੂੰ ਅਸੀਂ ਕਾਬੂ ਕਰ ਲਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ ਰਾਤ ਸਾਨੂੰ ਸੂਚਨਾ ਮਿਲੀ ਕਿ ਦੋ ਲੜਕੇ ਰਿਵਾਲਵਰ ਲੈ ਕੇ ਇਕ ਦੁਕਾਨ 'ਤੇ ਲੜਨ ਲਈ ਪੁੱਜੇ ਹਨ ਤੇ ਦੁਕਾਨਦਾਰ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ।