ਕਰੰਟ ਲੱਗਣ ਨਾਲ ਇੱਕ ਦੀ ਮੌਤ - ਇੱਕ ਦੀ ਮੌਤ
ਸ੍ਰੀ ਫਤਿਹਗੜ੍ਹ ਸਾਹਿਬ: ਥਾਣਾ ਮੂਲੇਪੁਰ ਅਧੀਨ ਪੈਂਦੇ ਪਿੰਡ ਬੀਬੀਪੁਰ ਦੇ ਵਸਨੀਕ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਕਸ਼ਮੀਰ ਸਿੰਘ ਆਪਣੇ ਘਰ ਪੱਠੇ ਕੁਤਰਨ ਲੱਗਾ ਤਾਂ ਜਦੋਂ ਉਸਨੇ ਸਮਰਸੀਬਲ ਪੰਪ ਦੀ ਕਰੰਟ ਵਾਲੀ ਤਾਰ ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਲਗਾਉਣ ਲੱਗਾਂ ਤਾਂ ਉਸਨੂੰ ਜੋਰਦਾਰ ਕਰੰਟ ਦਾ ਝਟਕਾ ਲੱਗਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਮੇਨ ਕਰੰਟ ਵਾਲੀ ਤਾਰ ਦਾ ਸਵਿਚ ਬੰਦ ਕਰਨਾ ਭੁੱਲ ਗਿਆ ਸੀ। ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਕੇ ਲਾਸ ਨੂੰ ਵਾਰਸਾਂ ਹਾਵਾਲੇ ਕਰ ਦਿੱਤਾ।