ਆਜ਼ਾਦੀ ਦਿਵਸ ਮੌਕੇ ਵਿਧਾਇਕ ਧਾਲੀਵਾਲ ਵੱਲੋਂ ਗਾਂਧੀ ਜੀ ਦੀ ਪ੍ਰਤਿਮਾ ਨੂੰ ਫੁੱਲ-ਮਾਲਾਵਾਂ ਭੇਟ - Phagwara Municipal Corporation
ਕਪੂਰਥਲਾ: ਫਗਵਾੜਾ ਨਗਰ ਨਿਗਮ ਦਫ਼ਤਰ ਦੇ ਬਾਹਰ ਪਾਰਕ ਦੇ ਵਿੱਚ ਬਣੀ ਮਹਾਤਮਾ ਗਾਂਧੀ ਜੀ ਦੀ ਪ੍ਰਤਿਮਾ ਦੇ ਉੱਤੇ ਆਜ਼ਾਦੀ ਦਿਵਸ ਮੌਕੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜਾ ਦੇ ਕਾਂਗਰਸੀਆਂ ਸਣੇ ਮਹਾਤਮਾ ਗਾਂਧੀ ਜੀ ਦੀ ਪ੍ਰਤਿਮਾ 'ਤੇ ਫੁੱਲ-ਮਾਲਾਵਾਂ ਅਰਪਿਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਦੇਸ਼ ਨੂੰ ਹੋਰ ਵੀ ਆਜ਼ਾਦੀ ਦਿਲਾਂ ਵਾਲੇ ਸ਼ਹੀਦਾਂ ਨੂੰ ਹਮੇਸ਼ਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਦਿੱਤੀ ਕੁਰਬਾਨੀ ਦੇ ਨਾਲ ਹੀ ਅਸੀਂ ਹਰ ਸਾਲ ਆਜ਼ਾਦੀ ਦਿਹਾੜਾ ਮਨਾਉਂਦੇ ਹਾਂ।