ਕੋਵਿਡ-19 ਦੌਰਾਨ ਡਿਊਟੀ ਦੇ ਰਹੀਆਂ ਨਰਸਾਂ ਤੋਂ ਪਟਿਆਲਵੀਆਂ ਨੇ ਹਸਪਤਾਲ ਜਾ ਕੇ ਬਣਵਾਈਆਂ ਰੱਖੜੀਆਂ
ਪਟਿਆਲਾ: ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਤਿਉਹਾਰ ਰੱਖੜੀ ਨੂੰ ਹਰ ਕੋਈ ਚਾਅ ਨਾਲ ਮਨਾਉਂਦਾ ਹੈ। ਕਈ ਲੋਕ ਆਪਣੀਆਂ ਜਿੰਮੇਵਾਰੀਆਂ ਨੂੰ ਨਿਭਾਉਣ ਕਾਰਨ ਇਹ ਤਿਉਹਾਰ ਨਹੀਂ ਮਨਾ ਸਕਦੇ। ਇਨ੍ਹਾਂ ਵਿੱਚ ਸ਼ਾਮਲ ਹਨ ਰਜਿੰਦਰਾ ਹਸਪਤਾਲ ਦੀਆਂ ਉਹ ਨਰਸਾਂ ਜੋ ਕੋਰੋਨਾ ਮਹਾਂਮਾਰੀ ਦੌਰਾਨ ਦਿਨ ਰਾਤ ਡਿਊਟੀ ਦੇ ਰਹੀਆਂ ਹਨ। ਇਨ੍ਹਾਂ ਨਰਸਾਂ ਦੇ ਭਰਾ ਬਣਕੇ ਪਟਿਆਲਾ ਸ਼ਹਿਰ ਦੇ ਸੂਝਵਾਨ ਲੋਕ ਰੱਖੜੀ ਬਣਾਉਣ ਲਈ ਪਹੁੰਚੇ। ਇਨ੍ਹਾਂ ਸੂਝਵਾਨ ਸੱਜਣਾਂ ਨੇ ਨਰਸਾਂ ਤੋਂ ਰੱਖੜੀ ਬਣਾ ਕੇ ਉਨ੍ਹਾਂ ਦੇ ਉਦਾਸ ਚਹਿਰਿਆਂ 'ਤੇ ਖੁਸ਼ੀਆਂ ਲੈ ਆਏ। ਇਸ ਮੌਕੇ ਨਰਸਾਂ ਨੇ ਇਨ੍ਹਾਂ ਸਾਰੇ ਸੂਝਵਾਨ ਸੱਜਣਾਂ ਦਾ ਉਨ੍ਹਾਂ ਨੂੰ ਪਿਆਰ ਅਤੇ ਸਨੇਹ ਦੇਣ ਲਈ ਧੰਨਵਾਦ ਕੀਤਾ।