ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ ਹੋਈ 52: ਡੀਸੀ - corona active patients
ਰੂਪਨਗਰ: ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਐਕਟਿਵ ਪੌਜ਼ੀਟਿਵ ਮਰੀਜਾਂ ਦੀ ਗਿਣਤੀ 52 ਹੈ। ਉਨ੍ਹਾਂ ਦੱਸਿਆ ਕਿ 12 ਕੇਸ ਦੂਜੇ ਜ਼ਿਲ੍ਹਿਆਂ ਦੇ ਨਿਵਾਸੀਆਂ ਦੇ ਹਨ, ਜ਼ਿਨ੍ਹਾਂ ਦਾ ਟੈਸਟ ਰੂਪਨਗਰ ਵਿਖੇ ਕੀਤਾ ਗਿਆ ਸੀ। ਪਰ ਇਨ੍ਹਾਂ ਦੀ ਗਿਣਤੀ ਸਬੰਧਤ ਜਿਲ੍ਹਿਆਂ ਵਿੱਚ ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 850 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 671 ਦੀ ਰਿਪੋਰਟ ਨੈਗਟਿਵ, 116 ਦੀ ਰਿਪੋਰਟ ਪੈਂਡਿੰਗ, 52 ਕੇਸ ਐਕਟਿਵ ਕੋਰੋਨਾ ਪੌਜ਼ੀਟਿਵ ਅਤੇ 2 ਰਿਕਵਰ ਹੋ ਚੁੱਕੇ ਹਨ ਅਤੇ ਪਿੰਡ ਚਤਾਮਲੀ ਨਿਵਾਸੀ ਇੱਕ ਵਿਅਕਤੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ।