ਪਟਿਆਲਾ ਦੀ ਪਟਾਕਾ ਮਾਰਕੀਟ 'ਚ ਨਹੀਂ ਕੀਤੇ ਗਏ ਸੁਰੱਖਿਆ ਦੇ ਕੋਈ ਪੁਖ਼ਤਾ ਪ੍ਰਬੰਧ - ਪਟਿਆਲਾ
ਪਟਿਆਲਾ: ਮੁੱਖ ਮੰਤਰੀ ਦੇ ਸ਼ਹਿਰ ਵਿੱਚ ਪਟਾਕਾ ਮਾਰਕੀਟ ਦਾ ਦੀਵਾਲੀ ਤੋਂ 2 ਦਿਨ ਪਹਿਲਾਂ ਲੱਗਣਾ ਕਿਤੇ ਨਾ ਕਿਤੇ ਪ੍ਰਦੂਸ਼ਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ> ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਹਰ ਸਾਲ ਪ੍ਰਦੂਸ਼ਣ ਨੂੰ ਲੈ ਕੇ ਅਤੇ ਪਟਾਕੇ ਨਾ ਚਲਾਉਣ ਦੇ ਬਾਰੇ ਜੋ ਸੰਦੇਸ਼ ਜਾਂ ਜਾਗਰੂਕ ਕੈਂਪ ਲਗਾਉਂਦੇ ਹਨ, ਉਹ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਦਿਖਾਈ ਦਿੰਦੇ ਹਨ। ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਲੱਗੇ ਪਟਾਕਾ ਮਾਰਕੀਟ ਦਾ ਜਦੋਂ ਜਾਇਜ਼ਾ ਲਿਆ ਗਿਆ, ਤਾਂ ਉੱਥੇ ਸਿਰਫ ਪਟਾਕਿਆਂ ਦੇ ਸਟਾਲ ਦਿਖਾਈ ਦਿੱਤੇ, ਪਰ ਕੋਈ ਵੀ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਦੀ ਗੱਡੀ ਮੌਜੂਦ ਨਹੀਂ ਸੀ, ਉੱਥੇ ਹੀ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਵੀ ਦੁਕਾਨਾਂ ਵਿੱਚ ਸਾਫ਼ ਦਿਖਾਈ ਦਿੱਤੇ ਹਨ।