ਕੋਰੋਨਾ ਕਾਲ 'ਚ ਹਫਤਾਵਾਰੀ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ - jalandhar news
ਜਲੰਧਰ: ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ ਅਤੇ ਜਲੰਧਰ ਦੇ ਲੋਕ ਕੋਰੋਨਾ ਦੇ ਡਰ ਤੋਂ ਬੇਖੌਫ ਹੋ ਕੇ ਆਪਣੇ ਘਰਾਂ ਤੋਂ ਨਿਕਲ ਕੇ ਬਿਨਾਂ ਸਮਾਜਿਕ ਦੂਰੀ ਅਤੇ ਬਿਨਾਂ ਮਾਸਕ ਦੇ ਦੁਕਾਨਾਂ 'ਤੇ ਖ਼ਰੀਦਦਾਰੀ ਕਰਦੇ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਦੀਆਂ ਹੀ ਕੁਝ ਤਸਵੀਰਾਂ ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਦੇ ਨਾਲ ਲੱਗਦੇ ਰਾਜ ਨਗਰ ਤੋਂ ਸਾਹਮਣੇ ਆਈਆਂ ਹਨ, ਜਿੱਥੇ ਕਿ ਮੱਛੀ ਮਾਰਕੀਟ ਦੇ ਲੋਕ ਬਿਨਾਂ ਮਾਸਕ ਅਤੇ ਬਿਨਾਂ ਸਮਾਜਿਕ ਦੂਰੀ ਤੋਂ ਨਜ਼ਰ ਆਏ। ਇੱਥੋ ਤੱਕ ਕਿ ਪੁਲਿਸ ਇਸ ਸਭ ਤੋਂ ਬੇਖ਼ਬਰ ਹੈ, ਜਦੋਂ ਪੁਲਿਸ ਨੂੰ ਮੀਡੀਆ ਕਰਮੀ ਵੱਲੋਂ ਫ਼ੋਨ ਕੀਤਾ ਗਿਆ ਤਾਂ ਪੁਲਿਸ ਥਾਣਾ ਮੁਖੀ ਆਪਣੀ ਪੁਲਿਸ ਪਾਰਟੀ ਸਹਿਤ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਉੱਥੇ ਇਕੱਠੀ ਹੋਈ ਭੀੜ ਨੂੰ ਉੱਥੋਂ ਖ਼ਤਮ ਕੀਤਾ। ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਭੀੜ ਖ਼ਤਮ ਕਰ ਦਿੱਤੀ ਹੈ, ਜੇ ਦੁਬਾਰਾ ਤੋਂ ਲੋਕ ਇੱਥੇ ਇਕੱਠੇ ਹੋਏ ਤਾਂ ਵੱਡੀ ਕਾਰਵਾਈ ਕੀਤੀ ਜਾਏਗੀ।