ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ 'ਤੇ ਨਿਹੰਗ ਸਿੰਘਾਂ ਨੇ ਕੀਤੀ ਘੋੜਸਵਾਰੀ
ਸ੍ਰੀ ਮੁਕਤਸਰ ਸਾਹਿਬ: ਅੱਜ ਸ੍ਰੀ ਮੁਕਤਸਰ ਸਾਹਿਬ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ 'ਤੇ ਨਿਹੰਗ ਸਿੰਘਾਂ ਨੇ ਘੋੜਸਵਾਰੀ ਕੀਤੀ। ਜਿੱਥੇ ਨਿਹੰਗ ਸਿੰਘਾਂ ਵੱਲੋਂ ਹਜ਼ਾਰ ਦੇ ਕਰੀਬ ਘੋੜੇ ਵੱਖ ਵੱਖ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਟਿੱਬੀ ਸਾਹਿਬ ਦੇ ਗੁਰਦੁਆਰਾ ਸਾਹਿਬ ਲੈ ਕੇ ਗਏ, ਉਥੇ ਹੀ ਨਿਹੰਗ ਸਿੰਘਾਂ ਵੱਲੋਂ ਘੋੜਿਆਂ 'ਤੇ ਆਪਣੇ ਜਲਵੇ ਦਿਖਾਏ ਗਏ। ਉੱਥੇ ਨਿਹੰਗ ਸਿੰਘਾਂ ਦਾ ਕਹਿਣਾ ਸੀ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਘੋੜ ਸਵਾਰੀ ਦਾ ਪ੍ਰੇਰਨਾ ਮਿਲੀ ਹੈ, ਇਹ ਘੋੜਸਵਾਰੀ ਹਰ ਸਾਲ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਟਿੱਬੀ ਸਾਹਿਬ ਗੁਰਦੁਆਰੇ ਤੱਕ ਕੱਢਦੇ ਹਾਂ, ਉੱਥੇ ਹੀ ਸਿੰਘ ਦਾ ਕਹਿਣਾ ਸੀ ਕਿ ਸਾਨੂੰ ਸਿੱਖ ਬਾਣੇ ਵਿੱਚ ਰਹਿਣਾ ਚਾਹੀਦਾ ਹੈ। ਦਸਤਾਰ ਸਜਾ ਕੇ ਰੱਖਣੀ ਚਾਹੀਦੀ ਅਤੇ ਸਾਨੂੰ ਪਾਠ ਵੀ ਜ਼ਰੂਰ ਕਰਨਾ ਚਾਹੀਦਾ ਹੈ, ਰਸਾਲੂ ਘੋੜਸਵਾਰੀ ਵੀ ਜ਼ਰੂਰ ਸਿੱਖਣੀ ਚਾਹੀਦੀ ਹੈ।