ਰਾਏਕੋਟ 'ਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ - ਰਾਏਕੋਟ 'ਚ ਕੋਰੋਨਾ ਵਾਇਰਸ ਕੇਸ
ਲੁਧਿਆਣਾ: ਰਾਏਕੋਟ ਵਿਖੇ ਕੋਰੋਨਾ ਪੌਜ਼ੀਟਿਵ ਦੇ ਦੋ ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਇੱਕ ਆਰ.ਐੱਮ.ਪੀ. ਡਾਕਟਰ ਅਤੇ ਇੱਕ ਔਰਤ ਸ਼ਾਮਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਕਾਰੀ ਹਸਪਤਾਲ ਰਾਏਕੋਟ ਦੇ ਫਾਰਮਾਸਿਸਟ ਅਫ਼ਸਰ ਜਸਵਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਕੀਤੇ ਰੈਪਿਡ ਟੈਸਟ ਦੌਰਾਨ ਰਾਏਕੋਟ ਵਿਖੇ ਮੈਡੀਕਲ ਪ੍ਰੈਕਟਿਸ ਕਰਦੇ ਇੱਕ ਆਰਐੱਮਪੀ ਡਾਕਟਰ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਜੋ ਮ੍ਰਿਤਕ ਕੋਰੋਨਾ ਪੌਜ਼ੀਟਿਵ ਏਐੱਨਐੱਮ ਦੇ ਸੰਪਰਕ ਵਿੱਚ ਆਇਆ ਸੀ। ਜਿਸ ਨੂੰ ਸਰਕਾਰੀ ਹਦਾਇਤਾਂ ਮੁਤਾਬਕ ਇਕਾਂਤਵਾਸ ਕਰ ਦਿੱਤਾ ਗਿਆ।