ਪੂਰਾ ਪਰਿਵਾਰ ਲੜੇਗਾ ਜ਼ਿਮਨੀ ਚੋਣਾਂ: ਨੀਟੂ ਸ਼ਟਰਾਂ ਵਾਲਾ - by poll election punjab
ਲੋਕ ਸਭਾ ਚੋਣਾਂ ਦੌਰਾਨ ਮਹਿਜ਼ ਪੰਜ ਵੋਟਾਂ ਹਾਸਲ ਕਰਕੇ ਚਰਚਾ 'ਚ ਰਹੇ ਨੀਟੂ ਸ਼ਟਰਾਂ ਵਾਲੇ ਜ਼ਿਮਨੀ ਚੋਣ 'ਚ ਆਪਣੇ ਪਰਿਵਾਰ ਸਮੇਤ ਚੋਣ ਮੈਦਾਨ 'ਚ ਉੱਤਰ ਰਹੇ ਹਨ। ਲੁਧਿਆਣਾ ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਤੋਂ ਨੀਟੂ ਸ਼ਟਰਾਂ ਵਾਲੇ ਦੀ ਧਰਮ ਪਤਨੀ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ। ਨੀਟੂ ਸ਼ਟਰਾਂ ਵਾਲੇ ਨੇ ਦੱਸਿਆ ਕਿ ਅੱਜ ਲੋਕ ਸਰਕਾਰਾਂ ਤੋਂ ਪ੍ਰੇਸ਼ਾਨ ਨੇ ਅਤੇ ਬਦਲਾਅ ਚਾਹੁੰਦੇ ਹਨ।