ਨੀਟੂ ਸ਼ਟਰਾਂਵਾਲਾ ਲਾ ਰਿਹੈ ਅੱਡੀ ਚੋਟੀ ਦਾ ਜ਼ੋਰ - ਆਜ਼ਾਦ ਊਮੀਦਵਾਰ ਨੀਟੂ ਸ਼ਟਰਾਂਵਾਲਾ
ਪੰਜਾਬ ਦੇ ਚਾਰ ਵਿਧਾਨਸਭਾ ਹਲਕੇ 'ਚ ਹੋਣ ਵਾਲੀਆਂ ਜ਼ਿਮਣੀ ਚੌਣਾਂ 'ਚ ਫਗਵਾਾੜਾ ਤੋਂ ਖੜ੍ਹੇ ਹੋਏ ਆਜ਼ਾਦ ਊਮੀਦਵਾਰ ਨੀਟੂ ਸ਼ਟਰਾਂਵਾਲਾ ਆਪਣੇ ਹੱਕ 'ਚ ਖ਼ੁਦ ਆਪਣੀ ਮੋਟਰ ਸਾਈਕਲ ਰਾਹੀਂ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਮੀਡੀਆ ਨਾਲ ਗੱਲਬਾਤ ਕਰਦਿਆਂ ਨੀਟੂ ਸ਼ਟਰਾਂਵਾਲਾ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੀ ਸਿੱਖਿਆਵਾਂ ਅਤੇ ਪੰਜਾਬ 'ਚ ਬਿਜਲੀ ਦੇ ਮੁੱਦੇ ਨੂੰ ਲੈ ਕੇ ਚੌਣ ਲੜਣਗੇ। ਦੱਸਣਯੋਗ ਹੈ ਕਿ ਨੀਟੂ ਨੇ ਲੋਕਸਭਾ ਦੀਆਂ ਚੌਣਾਂ ਵੀ ਲੜੀਆਂ ਸਨ ਜਿਸ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਅਤੇ ਇਸ ਵਾਰ ਚਾਰ ਵਿਧਾਨਸਭਾ ਹਲਕੇ 'ਚ ਹੋਣ ਵਾਲੀਆਂ ਜ਼ਿਮਣੀ ਚੋਣਾਂ 'ਚ ਉਸ ਨੇ ਆਪਣੇ ਚਾਰਾਂ ਮੈਂਬਰਾਂ ਨੂੰ ਊਮੀਦਵਾਰ ਵੱਜੋਂ ਖੜ੍ਹੇ ਕੀਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਨੀਟੂ ਸ਼ਟਰਾਂਵਾਲਾ ਫਗਵਾੜੇ 'ਚ ਜਿੱਤ ਹਾਸਲ ਕਰ ਸਕੇਗਾ ਜਾਂ ਫੇਰ ਲੋਕਸਭਾ ਚੌਣਾਂ ਵਾਂਗ ਹਾਰ ਦਾ ਮੂੰਹ ਦੇਖਣਾ ਹੋਵੇਗਾ।