'ਮੈ ਤਾਂ ਸਿੱਧੂ ਦੇ ਕ੍ਰਿਕਟ ਖੇਡਣ ਵੇਲੇ ਦਾ ਫੈਨ ਹਾਂ' - aap party news
ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਮਾਨਦਾਰ ਆਗੂ ਹੈ, ਤੇ ਮੈਂ ਕ੍ਰਿਕਟ ਦੇ ਦਿਨਾਂ ਤੋਂ ਸਿੱਧੂ ਦਾ ਫੈਨ ਹਾਂ। ਉਨ੍ਹਾਂ ਕਿਹਾ ਕਿ 'ਅਜੇ ਤੱਕ ਸਾਡੇ ਨਾਲ ਸਿੱਧੂ ਦੀ ਕੋਈ ਰਸਮੀ ਗੱਲਬਾਤ ਨਹੀਂ ਹੋਈ ਹੈ। ਦਿੱਲੀ ਜਾ ਕੇ ਪੰਜਾਬ ਬਾਰੇ ਗੱਲ ਕਰਾਂਗੇ। ਪੰਜਾਬ ਦੀ ਦਿੱਕਤ ਸੀਐੱਮ ਦਾ ਚਿਹਰਾ ਨਹੀਂ ਹੈ। ਸਾਫ਼ ਕਿਰਦਾਰ ਵਾਲਿਆਂ ਦਾ ਸਵਾਗਤ ਹੈ।