ਸਿੱਧੂ ਨੇ ਮਜਦੂਰਾਂ ਨਾਲ ਕੀਤੀ ਮੁਲਾਕਾਤ, ਮਜ਼ਦੂਰਾਂ ਨੇ ਲਗਾਏ ਇਹ ਇਲਜ਼ਾਮ
ਮੋਹਾਲੀ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh sidhu in mohali) ਨੇ ਮੋਹਾਲੀ ਵਿਖੇ ਮਜ਼ਦੂਰਾਂ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਜ਼ਦੂਰਾਂ ਨੇ ਉਨ੍ਹਾਂ ਨੂੰ ਆਉਂਦੀਆਂ ਪਰੇਸ਼ਾਨੀ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਮਜ਼ਦੂਰਾਂ ਨੂੰ ਲੈਬਰ ਕਾਰਡ ਬਾਰੇ ਪੁੱਛਿਆ ਤਾਂ ਮਜ਼ਦੂਰਾਂ ਨੇ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਲੈਬਰ ਕਾਰਡ ਦੇ ਲਈ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ । ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੰਤਰੀਆਂ ਦੇ ਮੁੰਡਿਆਂ ਨੂੰ ਜੋ ਅਹੁਦੇ ਦਿੱਤੇ ਜਾਂਦੇ ਹਨ ਉਹ ਉਨ੍ਹਾਂ ਦੀ ਥਾਂ ਤੁਹਾਨੂੰ ਮਿਲਣੇ ਚਾਹੀਦੇ ਹਨ।