ਪੰਜਾਬ ਦੇ ਲੋਕ ਤੈਅ ਕਰਨ ਕੁਰਸੀ ਨਾਲ ਕੌਣ ਸੀ ਤੇ ਲੋਕਾਂ ਦੇ ਨਾਲ ਕੌਣ- ਸਿੱਧੂ
ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਾਮ ਤਲਾਈ ਮੰਦਰ ਦੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਪਹੁੰਚੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਸੋਚਣ ਦਾ ਸਮਾਂ ਆ ਗਿਆ ਹੈ। ਉਹ ਕਿਦੇ ਨਾਲ ਖੜੇ ਹਨ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਲਈ ਹਮੇਸ਼ਾ ਲੜਦੇ ਰਹਿਣਗੇ। ਨਵਜੋਤ ਸਿੱਧੂ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ ਅਤੇ ਬੁਲੰਦ ਕਰਦੇ ਰਹਿਣਗੇ। ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਸ਼ਿਕਾਇਤ ਨਹੀਂ ਕੀਤੀ, ਉਨਾਂ ਨੇ ਸ਼ਿਕਸਤ ਦਿੱਤੀ ਹੈ।