ਨਵਜੋਤ ਕੌਰ ਸਿੱਧੂ ਦਾ ਵਿਵਾਦਤ ਬਿਆਨ, 'ਆਰਮੀ ਦੇ ਕੁੱਝ ਜਵਾਨ ਚੋਰ ਹਨ' - lok sabha election 2019
ਅੰਮ੍ਰਿਤਸਰ: ਨਵਜੋਤ ਕੌਰ ਸਿੱਧੂ ਇਕ ਵਾਰ ਫਿਰ ਆਪਣੇ ਵਿਵਾਦਿਤ ਬਿਆਨਾਂ ਕਰਕੇ ਚਰਚਾ ਵਿੱਚ ਹਨ। ਨਵਜੋਤ ਕੌਰ ਸਿੱਧੂ ਨੇ ਇਕ ਸ਼ਮਸ਼ਾਨ ਘਾਟ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਇਸ ਸ਼ਮਸ਼ਾਨ ਘਾਟ ਦੇ ਵਿਕਾਸ ਵਾਸਤੇ ਪੈਸੇ ਦਿਤੇ ਸਨ ਪਰ ਆਰਮੀ ਵਾਲਿਆਂ ਨੇ ਕੰਧ ਢਾਹ ਦਿੱਤੀ ਅਤੇ ਕੰਮ ਰੁਕਵਾ ਦਿੱਤਾ। ਉਨ੍ਹਾਂ ਕਿਹਾ ਸੀ ਕਿ ਆਰਮੀ ਵਾਲੇ ਚੋਰ ਹੈ ਅਤੇ ਇਸ ਬਿਆਨ ਦਾ ਵੀਡੀਓ ਵੀ ਖੂਬ ਵਾਇਰਲ ਹੋਇਆ ਸੀ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਆਰਮੀ ਦੇ ਕੁੱਝ ਜਵਾਨ ਚੋਰ ਹਨ ਅਤੇ ਪੈਸਾ ਲੈ ਕੇ ਕੰਮ ਕਰਦੇ ਹਨ ਇਹੋ ਹੀ ਸਚਾਈ ਹੈ।