ਨਗਰ ਨਿਗਮ ਜਲੰਧਰ ਨੇ ਸਥਾਪਤ ਕੀਤਾ ਫੱਲਡ ਕੰਟਰੋਲ ਸੈੱਲ - jalandhar flood control cell phone number
ਜਲੰਧਰ: ਪੰਜਾਬ ਭਰ 'ਚ ਇਸ ਵੇਲੇ ਮੀਂਹ ਦਾ ਮੌਸਮ ਹੈ। ਇਸ ਨੂੰ ਲੈ ਕੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸੇ ਦੌਰਾਨ ਨਗਰ ਨਿਗਮ ਜਲੰਧਰ ਨੇ ਫਲੱਡ ਕੰਟਰੋਲ ਸੈੱਲ ਸਥਾਪਤ ਕੀਤਾ ਹੈ। ਇਸ ਸੈੱਲ ਨੂੰ ਮਾਨਸੂਨ ਤੋਂ ਪਹਿਲਾਂ ਹੀ ਹਰ ਇੱਕ ਉਹ ਚੀਜ਼ ਮੁਹੱਈਆ ਕਰਵਾ ਕੇ ਹਰ ਸੰਭਾਵਨਾ ਨਾਲ ਨਜਿੱਠਣ ਲਈ ਤਿਆਰ ਕਰ ਦਿੱਤਾ ਗਿਆ ਸੀ। ਜਿੲ ਲਈ ਨਿਗਮ ਦੀਆਂ ਚੌਵੀ ਘੰਟੇ ਡਿਊਟੀ ਦੇਣ ਵਾਲੇ ਕਰਮਚਾਰੀ ਵੀ ਇਸ ਲਈ ਆਪਣੀ ਡਿਊਟੀ ਨਿਭਆ ਰਹੇ ਹਨ। ਇਸ ਦੇ ਨਾਲ ਹੀ ਇੱਕ ਲੈਂਡਲਾਈਨ ਕੰਪਲੇਂਟ ਨੰਬਰ ਵੀ ਜਾਰੀ ਕੀਤਾ ਗਿਆ। ਇਸ ਨੰਬਰ 'ਤੇ ਅਮਾ ਲੋਕ ਹੜ੍ਹ ਆਦਿ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਬਾਰੇ ਨਿਮਗ ਦੇ ਅਫ਼ਸਰ ਗੁਲਸ਼ਨ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਹੁਣ ਤੱਕ ਸਾਢੇ ਚਾਰ ਸੌ ਤੋਂ ਪੰਜ ਦੇ ਕਰੀਬ ਸ਼ਿਕਾਇਤਾਂ ਆ ਚੁੱਕੀਆਂ ਹਨ। ਜਿਨ੍ਹਾਂ ਨੂੰ ਮੌਕੇ ਤੇ ਹੀ ਉਨ੍ਹਾਂ ਦੇ ਕਰਮਚਾਰੀ ਭੇਜ ਕੇ ਹੱਲ ਕਰ ਦਿੱਤਾ ਜਾਂਦਾ ਹੈ।