ਹੈਲਥ ਯੂਨੀਅਨ ਦੇ ਵਰਕਰਾਂ ਨੇ CMO ਦਫ਼ਤਰ 'ਚ ਦਿੱਤਾ ਧਰਨਾ - ਕੰਟਰੈਕਟ ਮਲਟੀਪਰਪਜ਼ ਹੈਲਥ ਯੂਨੀਅਨ
ਪਟਿਆਲਾ ਕੰਟਰੈਕਟ ਮਲਟੀਪਰਪਜ਼ ਹੈਲਥ ਯੂਨੀਅਨ ਦੀਆਂ ਮਹਿਲਾ ਵਰਕਰਾਂ ਨੇ ਤਨਖਾਹਾਂ ਨੂੰ ਲੈ ਕੇ ਸੀਐਮਓ ਦਫ਼ਤਰ ਵਿੱਚ ਧਰਨਾ ਦਿੱਤਾ। ਪ੍ਰਦਰਸ਼ਨ ਕਰ ਰਹੀ ਮਹਿਲਾ ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਜੂਨ ਮਹੀਨੇ ਤੋਂ ਹੀ ਸਰਕਾਰ ਅੱਗੇ ਮੰਗ ਰੱਖੀ ਹੋਈ ਹੈ ਕਿ ਇੱਕ ਕੰਮ ਇੱਕ ਤਨਖਾਹ ਨੀਤੀ ਲਾਗੂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਡੇ ਤੋਂ ਕਈ ਥਾਵਾਂ 'ਤੇ ਕੰਮ ਲਿਆ ਜਾਂਦਾ ਹੈ ਪਰ ਸਾਨੂੰ ਇਸ ਦਾ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਨੇ ਕਿਹਾ ਕਿ ਤਨਖਾਹਾਂ ਵਧਣ ਦੇ ਸਮੇਂ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ ਜੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ।