ਮੋਹਨ ਲਾਲ ਸੂਦ ਨੇ ਗ਼ਰੀਬ ਪਰਿਵਾਰਾਂ ਨੂੰ ਵੰਡੇ ਚੈੱਕ - Mohan Lal Sood
ਕਪੂਰਥਲਾ: ਅਨੁਸੂਚਿਤ ਜਾਤੀ ਵਿਭਾਗ ਪੰਜਾਬ ਦੇ ਚੇਅਰਮੈਨ ਮੋਹਨ ਲਾਲ ਸੂਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਜਦੋਂ ਤੋਂ ਚੇਅਰਮੈਨ ਬਣੇ ਹਨ, ਉਦੋਂ ਤੋਂ ਹੀ ਗਰੀਬਾਂ ਦੀ ਮਦਦ ਦੇ ਲਈ ਕੰਮ ਕਰ ਰਹੇ ਹਨ। ਚੇਅਰਮੈਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ 44 ਦੇ ਕਰੀਬ ਲਾਭਪਾਤਰੀਆਂ ਨੂੰ 4 ਲੱਖ 40 ਹਜ਼ਾਰ ਦੇ ਕਰੀਬ ਦੀ ਸਬਸਿਡੀ ਦੇ ਚੈੱਕ ਵੰਡੇ ਗਏ ਹਨ।